ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਆਪ ਨੂੰ ਬਚਾਉਣਾ ਕਿੰਨਾ ਸੌਖਾ ਹੈ!! ਪੰਦਰਾਂ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਅੱਜਕੱਲ੍ਹ, ਜਦੋਂ ਕਿ ਧਰਤੀ 'ਤੇ ਬਹੁਤ ਸਾਰੇ ਬੁੱਧ ਸਸਤੇ ਭਾਅ 'ਤੇ ਘੁੰਮ ਰਹੇ ਹਨ, ਯਾਤਰਾ ਲਈ, ਹਵਾਈ ਜਹਾਜ਼ ਦੀ ਟਿਕਟ ਲਈ, ਭੋਜਨ ਲਈ, ਕੱਪੜਿਆਂ ਲਈ ਅਤੇ ਹਰ ਚੀਜ਼ ਲਈ ਦੂਜੇ ਲੋਕਾਂ 'ਤੇ ਨਿਰਭਰ ਕਰ ਰਹੇ ਹਨ… ਇਹ ਨੀਵੇਂ ਦਰਜੇ ਦੇ ਥੀਏਟਰ ਵਰਗਾ ਲੱਗਦਾ ਹੈ। ਅੰਨ੍ਹੇਪਣ ਦੇ ਕਈ ਪਹਿਲੂ ਹਨ, ਅਤੇ ਹਰ ਡਾਕਟਰ ਇਸ ਤਰਾਂ ਦੇ ਅੰਨ੍ਹੇਪਣ ਦਾ ਇਲਾਜ ਨਹੀਂ ਕਰ ਸਕਦਾ। ਪਰ ਗੱਲ ਇਹ ਹੈ ਕਿ ਲੋਕ ਕਿਸੇ ਅਸਲੀ ਚੀਜ਼ ਦੇ ਪਿਆਸੇ ਹਨ। ਜਦੋਂ ਬਹੁਤ ਸਾਰੀਆਂ ਸਾਧਵੀਆਂ, ਭਿਕਸ਼ੂ ਜਾਂ ਪੁਜਾਰੀ ਮਾੜੇ ਕੰਮ ਕਰ ਰਹੇ ਹੁੰਦੇ ਹਨ, ਅਤੇ ਬੱਚਿਆਂ, ਔਰਤਾਂ ਅਤੇ ਮਰਦਾਂ ਨਾਲ ਵੀ ਦੁਰਵਿਵਹਾਰ ਕਰਦੇ ਹਨ, ਤਾਂ ਲੋਕ ਇੰਨੇ ਉਲਝ ਜਾਂਦੇ ਅਤੇ ਨਿਰਾਸ਼ ਹੁੰਦੇ ਹਨ, ਸੋ ਉਹ ਆਪਣੇ ਦਿਲ ਦੀ ਸ਼ਾਂਤੀ ਲਈ, ਵਿਸ਼ਵਾਸ ਕਰਨ ਲਈ ਕੁਝ ਹਾਸਲ ਕਰਨ ਦੀ ਬਹੁਤ ਕੋਸ਼ਿਸ਼ ਕਰ ਰਹੇ ਹੁੰਦੇ ਹਨ। ਪਰ ਉਹ ਸਿਰਫ਼ ਬਾਹਰੋਂ ਹੀ ਦੇਖ ਸਕਦੇ ਹਨ। ਉਹ ਅੰਦਰੋਂ ਨਹੀਂ ਦੇਖ ਸਕਦੇ ਕਿ ਉਸ ਵਿਅਕਤੀ ਨੇ ਕੀ ਪ੍ਰਾਪਤ ਕੀਤਾ ਹੈ, ਉਹ ਹੁਣ ਕਿਸ ਪੱਧਰ 'ਤੇ ਹੈ।

ਜਿਨ੍ਹਾਂ ਲੋਕਾਂ ਦਾ ਮੈਂ ਹੁਣੇ ਜ਼ਿਕਰ ਕੀਤਾ ਹੈ, ਉਹ ਸਾਰੇ ਜਿਵੇਂ ਨਕਲੀ "ਬੁੱਧ" ਜਾਂ ਨਕਲੀ "ਮੇਤ੍ਰਿਆ ਬੁੱਧ", ਜਾਂ ਇੱਥੋਂ ਤੱਕ ਕਿ ਉਹ "ਬੁੱਧ", ਇਹ "ਬੁੱਧ," ਜਾਂ "ਸਵਰਗ ਦਾ ਰਾਜਕੁਮਾਰ" ਹਨ, ਅਤੇ ਉਨ੍ਹਾਂ ਨੇ ਇਥੋਂ ਤਕ ਇਸ ਤੋਂ ਇੱਕ ਨਵਾਂ ਧਰਮ ਵੀ ਬਣਾਇਆ ਹੈ! ਕਿੰਨਾ ਇਕ ਵਡੇ ਸੰਗਠਿਤ ਅਪਰਾਧ ਵਾਂਗ ਹੈ!! ਜਾਂ ਕੋਈ ਰੁਮਾਜੀ, "ਸਦਗੁਰੂ" ਆਦਿ..., ਜੋ ਵੀ ਹੋਵੇ, ਹੇ ਮੇਰੇ ਪ੍ਰਮਾਤਮਾ, ਉਨ੍ਹਾਂ ਦਾ ਵੱਧ ਤੋਂ ਵੱਧ ਸਿਰਫ਼ ਦਾਨਵ ਦਾ ਪੱਧਰ ਹੈ, ਇਸ ਤੋਂ ਵੱਧ ਕੁਝ ਨਹੀਂ। ਜਾਂ ਤਾਂ ਉਹ ਭੂਤ ਹਨ ਜਾਂ ਉਹ ਅਸਲੀ ਭੂਤ ਹਨ ਜਿਵੇਂ ਕਿ ਬੁੱਧ ਨੇ ਕਿਹਾ ਸੀ ਕਿ ਉਹ ਇੱਥੇ ਲੋਕਾਂ ਨੂੰ ਉਲਝਾਉਣ ਲਈ ਹਨ, ਉਹਨਾਂ ਨੂੰ ਇੱਕ ਅਸਲੀ ਗੁਰੂ ਤੋਂ ਅਸਲੀ ਸਿੱਖਿਆ ਲੱਭਣ ਤੋਂ ਰੋਕਣ ਲਈ ਹਨ!!!!

ਜੇਕਰ ਤੁਹਾਡੀਆਂ ਰੂਹਾਨੀ ਅੱਖਾਂ ਹਨ, ਜੇਕਰ ਤੁਹਾਡੇ ਅੰਦਰ ਖੁੱਲ੍ਹੀ ਬੁੱਧੀ ਹੈ, ਜੇਕਰ ਪ੍ਰਮਾਤਮਾ ਤੁਹਾਨੂੰ ਅਸੀਸ ਦਿੰਦਾ ਹੈ, ਤਾਂ ਤੁਸੀਂ ਉਹਨਾਂ ਵਿਚ ਦੀ ਪੂਰੀ ਤਰ੍ਹਾਂ ਦੇਖ ਸਕਦੇ ਹੋ - ਪੂਰੀ ਤਰ੍ਹਾਂ - ਸਾਰਿਆਂ ਦੇ ਆਲੇ-ਦੁਆਲੇ ਇੱਕ ਬਹੁਤ ਹੀ ਹਨੇਰਾ ਆਭਾ ਹੁੰਦਾ ਹੈ। ਜਾਂ ਵੱਧ ਤੋਂ ਵੱਧ ਐਸਟਰਲ ਦਾ ਨਕਲੀ ਮਧਮ (ਰੋਸ਼ਨੀ)! ਇਸ ਕਰਕੇ ਨਹੀਂ ਕਿ ਤੁਸੀਂ ਬਾਹਰ ਜਾਂਦੇ ਹੋ, ਗਲੀ ਜਾਂ ਹਾਈਵੇਅ 'ਤੇ ਘੁੰਮਦੇ ਹੋ, ਜਾਂ ਸ਼ਾਇਦ ਕਈ ਵਾਰ ਨਹੀਂ ਤੁਰਦੇ। ਬਸ ਮੀਡੀਆ ਇਸਨੂੰ ਵਧਾ-ਚੜ੍ਹਾ ਕੇ ਪੇਸ਼ ਕਰਦਾ ਹੈ ਅਤੇ ਤੁਹਾਨੂੰ ਇੱਕ "ਬੁੱਧ" ਬਣਾ ਦਿੰਦਾ ਹੈ। ਪਰ ਮੈਨੂੰ ਉੱਥੇ ਕੁਝ ਵੀ ਅਜਿਹਾ ਨਹੀਂ ਦਿਸਦਾ ਜਿਸ ਨਾਲ ਇਹ ਵਿਅਕਤੀ ਇਕ ਬੁੱਧ ਬਣ ਸਕੇ। ਹੋ ਸਕਦਾ ਹੈ ਕਿ ਕੁਝ ਲੋਕ ਚੰਗੀ ਤਰ੍ਹਾਂ ਗੱਲ ਕਰ ਸਕਣ, ਦੂਜਿਆਂ ਨਾਲੋਂ ਵਧੇਰੇ ਯਕੀਨਨ। ਕੁਝ ਬੋਲ ਨਹੀਂ ਸਕਦੇ, ਪਰ ਆਪਣੇ ਆਪ ਨੂੰ ਵੱਖਰਾ ਦਿਖਾਉਣ ਲਈ ਹੋਰ ਸਾਧਨ ਵਰਤਦੇ ਹਨ। ਅਤੇ ਸਾਰਾ ਮੀਡੀਆ, ਫੋਟੋਗ੍ਰਾਫਰ ਇਸ ਸਭ ਨੂੰ ਇੱਕ ਵੱਡਾ ਮਾਮਲਾ ਬਣਾਉਂਦੇ ਹਨ। ਬਸ ਉਸਨੂੰ ਇਸ ਤਰਾਂ ਇੱਕ "ਬੁੱਧ" ਜਾਂ ਇੱਕ "ਸੰਤ" ਬਣਾ ਦਿੰਦੇ ਹਨ। ਜਾਂ ਇੱਕ "ਬੋਧੀਸਤਵ," ਮੇਰੇ ਪ੍ਰਮਾਤਮਾ!

ਜੇਕਰ ਤੁਸੀਂ ਇਕ ਬੁੱਧ ਨਹੀਂ ਹੋ ਅਤੇ ਤੁਸੀਂ ਇੱਕ ਬੁੱਧ ਹੋਣ ਦਾ ਦਿਖਾਵਾ ਕਰਦੇ ਹੋ, ਜਾਂ ਤੁਸੀਂ ਲੋਕਾਂ ਨੂੰ ਦੱਸਦੇ ਹੋ ਕਿ ਤੁਸੀਂ ਇੱਕ ਬੁੱਧ ਹੋ, ਕਿ ਤੁਸੀਂ ਪਹਿਲਾਂ ਹੀ ਸਭ ਤੋਂ ਵੱਡਾ ਗਿਆਨ ਪ੍ਰਾਪਤ ਕਰ ਲਿਆ ਹੈ, ਤਾਂ ਤੁਸੀਂ ਨਰਕ, ਅਵੀਚੀ ਨਰਕ ਵਿੱਚ ਜਾਓਗੇ। ਇਸਦਾ ਅਰਥ ਹੈ "ਹਮੇਸ਼ਾ ਲਈ ਨਰਕ," "ਨਿਰੰਤਰ ਨਰਕ।" ਕਿਉਂਕਿ ਇਹ ਸਭ ਤੋਂ ਵੱਡਾ ਝੂਠ ਹੈ ਜੋ ਤੁਸੀਂ ਕਹਿ ਸਕਦੇ ਹੋ। ਅਤੇ ਇਹ ਨਰਕ ਅਜਿਹੇ ਝੂਠਿਆਂ ਲਈ ਹੈ, ਜਿਨ੍ਹਾਂ ਦੀ ਜੀਭ ਬਾਹਰ ਕੱਢੀ ਜਾਵੇਗੀ ਅਤੇ ਕੱਟੀ ਜਾਵੇਗੀ, ਵਾਰ-ਵਾਰ, ਲਗਾਤਾਰ ਹਮੇਸ਼ਾ ਲਈ!!!

"ਆਨੰਦ, ਇਹ ਧਿਆਨ ਦੀਆਂ ਦਸ ਅਵਸਥਾਵਾਂ ਹਨ ਜੋ ਅਪ੍ਰਮਾਣਿਤ, ਭ੍ਰਮਣਸ਼ੀਲ ਅੰਦਾਜ਼ਿਆਂ ਵੱਲ ਲੈ ਜਾਂਦੀਆਂ ਹਨ ਕਿਉਂਕਿ ਅਭਿਆਸੀ ਭਰਮ 'ਤੇ ਨਿਰਭਰ ਕਰਦਾ ਹੈ ਅਤੇ ਅਧੂਰੀ ਪ੍ਰਾਪਤੀ ਨੂੰ ਪੂਰਨ ਪ੍ਰਾਪਤੀ ਮੰਨਦਾ ਹੈ। ਇਹ ਚੇਤਨਾ ਦੇ ਪੰਜਵੇਂ ਸਮੂਹ ਦੇ ਧਿਆਨੀ ਮਨ ਨਾਲ ਮਿਲਾਉਣ ਕਾਰਨ ਹਨ। ਭਰਮ ਵਿੱਚ ਫਸੇ ਅਤੇ ਭਟਕਦੇ ਲੋਕ ਜੋ ਆਪਣੀਆਂ ਯੋਗਤਾਵਾਂ ਨੂੰ ਨਹੀਂ ਜਾਣਦੇ, ਪੁਰਾਣੀਆਂ ਆਦਤਾਂ ਦੁਆਰਾ ਮੋਹਿਤ ਹੋ ਕੇ ਆਪਣੇ ਮਨਾਂ ਨੂੰ ਇਨ੍ਹਾਂ ਅਵਸਥਾਵਾਂ 'ਤੇ ਟਿਕਾਉਂਦੇ ਹਨ ਜੋ ਹੁਣ ਪ੍ਰਗਟ ਹੁੰਦੀਆਂ ਹਨ ਅਤੇ ਜਿਨ੍ਹਾਂ ਨੂੰ ਉਹ ਆਪਣਾ ਅੰਤਮ ਨਿਵਾਸ ਮੰਨਦੇ ਹਨ। ਉਹ ਗਲਤ ਐਲਾਨ ਕਰਨਗੇ ਕਿ ਉਨ੍ਹਾਂ ਨੇ ਪਰਮ ਬੋਧ ਨੂੰ ਅਨੁਭਵ ਕਰ ਲਿਆ ਹੈ ਅਤੇ ਇਸ ਤਰਾਂ ਝੂਠ ਬੋਲਣ ਦੇ ਵਿਰੁੱਧ ਨਿਯਮ ਨੂੰ ਤੋੜ ਦੇਣਗੇ, ਇਸ ਤਰਾਂ ਧਰਮ ਵਿਰੋਧੀਆਂ ਅਤੇ ਦੁਸ਼ਟ ਰਾਖਸ਼ਾਂ ਦੇ ਬੁਰੇ ਕਰਮ ਪੈਦਾ ਕਰਨਗੇ ਜੋ ਉਨ੍ਹਾਂ ਨੂੰ ਹੇਠਾਂ ਨਿਰੰਤਰ ਨਰਕਾਂ ਵਿੱਚ ਭੇਜ ਦੇਣਗੇ।" ~ ਸੁਰੰਗਾਮਾ ਸੂਤਰ

ਜੇ ਤੁਸੀਂ ਕਹਿੰਦੇ ਹੋ ਕਿ ਤੁਸੀਂ ਇੱਕ ਬੁੱਧ ਹੋ ਜਾਂ ਕੋਈ ਸੰਤਮਈ, ਸਵਰਗੀ ਸ਼ਾਹੀ ਰੁਤਬੇ ਵਾਲੇ ਹੋ ਜਦੋਂ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਨਹੀਂ ਹੋ, ਤਾਂ ਤੁਸੀਂ ਆਪਣੇ ਲਈ ਅਵੀਚੀ ਨਰਕ ਬਣਾਉਂਦੇ ਹੋ, ਜਿਸਦਾ ਅਰਥ ਹੈ ਬੇਰਹਿਮ ਨਰਕ, ਆਪਣੇ ਲਈ ਹਮੇਸ਼ਾ ਲਈ ਨਰਕ। ਅਤੇ ਜੇਕਰ ਤੁਸੀਂ ਦੂਜੇ ਲੋਕਾਂ ਨੂੰ ਇਕ ਬੁੱਧ ਵਜੋਂ ਤੁਹਾਡੀ ਪ੍ਰਸ਼ੰਸਾ ਕਰਨ ਲਈ ਮਜਬੂਰ ਕਰਦੇ ਹੋ, ਤਾਂ ਇਹਨਾਂ ਲੋਕਾਂ ਨੂੰ ਵੀ ਇਸ ਸਭ-ਤੋਂ-ਭੈੜੇ ਕਰਮ ਵਿੱਚ ਹਿੱਸਾ ਲੈਣਾ ਪਵੇਗਾ ਜੋ ਤੁਸੀਂ ਆਪਣੇ ਲਈ ਬਣਾ ਰਹੇ ਹੋ। ਉਹ ਲੋਕ ਜੋ ਤੁਹਾਡਾ ਅਨੁਸਰਨ ਕਰਦੇ ਹਨ, ਤੁਹਾਡੇ ਵਿੱਚ ਵਿਸ਼ਵਾਸ ਕਰਦੇ ਹਨ, ਅਤੇ ਤੁਹਾਨੂੰ ਇੱਕ ਬੁੱਧ ਜਾਂ ਸੰਤ ਜਾਂ ਸਵਰਗ ਦੇ ਰਾਜਕੁਮਾਰ, ਪ੍ਰਮਾਤਮਾ ਦੇ ਸਭ ਤੋਂ ਛੋਟੇ ਪੁੱਤਰ ਵਜੋਂ ਪ੍ਰਸ਼ੰਸਾ ਕਰਦੇ ਹਨ… ਕਿਸੇ ਵੀ ਕਾਰਨ ਕਰਕੇ, ਉਹਨਾਂ ਨੂੰ ਇਸ ਤਰਾਂ ਦੇ ਬਹੁਤ ਭਿਆਨਕ ਕਰਮ ਵਿੱਚ ਹਿੱਸਾ ਲੈਣਾ ਪੈਂਦਾ ਹੈ। ਹੋ ਸਕਦਾ ਹੈ ਕਿ ਉਹਨਾਂ ਨੂੰ ਤੁਹਾਡੇ ਨਾਲ ਇਸ ਬੇਰਹਿਮ ਨਰਕ ਵਿੱਚ ਵੀ ਜਾਣਾ ਪਵੇ। ਹੋ ਸਕਦਾ ਹੈ ਤੁਹਾਡੇ ਨਾਲੋਂ ਘੱਟ ਸਮੇਂ ਲਈ, ਪਰ ਇਹ ਨਿਰਭਰ ਕਰਦਾ ਹੈ। ਮੈਨੂੰ ਉਸ ਭਿਆਨਕ ਹਨੇਰੇ ਖੇਤਰ ਵਿੱਚ ਤੁਹਾਡੇ ਅਤੇ ਉਨ੍ਹਾਂ ਦੇ ਦੁੱਖਾਂ ਬਾਰੇ ਸੋਚ ਕੇ ਬਹੁਤ ਦੁੱਖ ਹੁੰਦਾ ਹੈ, ਜਿੱਥੇ ਕੋਈ ਤੁਹਾਡੀ ਦਰਦਨਾਕ ਚੀਕ ਨਹੀਂ ਸੁਣ ਸਕਦਾ!

ਖੈਰ, ਉਹਨਾਂ ਨੂੰ ਕਿਸੇ ਵੀ ਅਗਿਆਨੀ ਜੀਵ ਜਾਂ ਦਾਨਵ ਦੀ ਤੁਲਨਾ ਬੁੱਧ ਨਾਲ ਝੂਠੇ ਅਤੇ ਨਿਰਾਦਰ ਨਾਲ ਕਰਨ ਦੇ ਕਰਮ ਦੀ ਕੀਮਤ ਚੁਕਾਉਣੀ ਪਵੇਗੀ, ਭਾਵੇਂ ਉਹ ਕਿੰਨਾ ਵੀ ਸੋਹਣੀ ਤਰਾਂ ਬੋਲਣ ਵਾਲਾ ਕਿਉਂ ਨਾ ਹੋਵੇ ਜਾਂ ਉਹ ਧੋਖੇ ਨਾਲ ਆਪਣੇ ਆਪ ਨੂੰ ਕਿਵੇਂ ਵੀ ਦਿਖਾਉਂਦਾ ਹੋਵੇ। ਉਨ੍ਹਾਂ ਸਾਰਿਆਂ ਨੂੰ ਨਰਕ ਵਿੱਚ ਜਾਣਾ ਪਵੇਗਾ, ਤੁਹਾਡੇ ਅਨੁਯਾਈਆਂ ਨੂੰ। ਸੋ ਸਾਵਧਾਨ ਰਹੋ ਕਿ ਤੁਸੀਂ ਕਿਵੇਂ ਕੰਮ ਕਰਦੇ ਹੋ, ਕੀ ਬੋਲਦੇ ਹੋ, ਕਿਉਂਕਿ ਸਵਰਗ, ਧਰਤੀ ਅਤੇ ਨਰਕ, ਉਹ ਸਾਰੇ ਤੁਹਾਨੂੰ ਦੇਖ ਰਹੇ ਹਨ। ਕੁਝ ਵੀ ਮੁਫ਼ਤ ਨਹੀਂ ਹੈ। ਬੇਸ਼ੱਕ, ਕੁਝ ਵੀ ਸਵਰਗਾਂ ਅਤੇ ਸਾਰੇ ਬੁੱਧਾਂ ਦੇ ਸੁਚੇਤ ਧਿਆਨ ਨਾਲ ਨਿਰੀਖਣ ਤੋਂ ਬਾਹਰ ਨਹੀਂ ਹੈ।

ਇਹ ਮਜ਼ਾਕੀਆ ਹੈ। ਜਦੋਂ ਪ੍ਰਮਾਤਮਾ ਨੇ ਮੈਨੂੰ ਮੇਤ੍ਰਿਆ ਬੁੱਧ ਵਜੋਂ ਆਪਣਾ ਦਰਜਾ ਘੋਸ਼ਿਤ ਕਰਨ ਲਈ ਕਿਹਾ, ਤਾਂ ਬਹੁਤ ਸਾਰੇ, ਬਹੁਤ ਸਾਰੇ ਆਦਮੀ ਬਾਹਰ ਆਏ ਅਤੇ ਫਿਰ ਆਪਣੇ ਆਪ ਨੂੰ "ਇਹ ਬੁੱਧ," "ਉਹ ਬੁੱਧ" ਹੋਣ ਦਾ ਦਾਅਵਾ ਕੀਤਾ, ਅਤੇ ਸਾਰੇ ਇੱਕ ਮੇਤ੍ਰਿਆ ਬੁੱਧ ਦਰਜੇ ਦਾ ਦਾਅਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕੋਲ ਅਜਿਹਾ ਦਾਅਵਾ ਕਰਨ ਲਈ ਕੀ ਹੈ? ਬੋਧੀ ਧਰਮ ਗ੍ਰੰਥ ਵਿੱਚ, ਇਹ ਕਿਹਾ ਗਿਆ ਹੈ ਕਿ ਤੁਸੀਂ ਆਪਣੇ ਗਿਆਨ ਦੇ ਪੱਧਰ ਬਾਰੇ ਝੂਠ ਨਹੀਂ ਬੋਲ ਸਕਦੇ, ਕਿਉਂਕਿ ਤੁਸੀਂ ਅਵੀਚੀ ਨਰਕ ਵਿੱਚ ਜਾਓਗੇ, ਨਿਰੰਤਰ ਨਰਕ ਵਿੱਚ। ਜੇ ਉਹ ਦਾਅਵਾ ਕਰਦੇ ਹਨ ਕਿ ਉਹ ਬੁੱਧ ਦਾ ਅਧਿਐਨ ਕਰ ਰਹੇ ਹਨ ਅਤੇ ਅਸਲੀ, ਸੱਚਾ ਬੁੱਧ ਧਰਮ ਸਿਖਾ ਰਹੇ ਹਨ, ਤਾਂ ਉਹ ਇਹ ਕਿਉਂ ਨਹੀਂ ਜਾਣਦੇ? ਇਹ ਸਭ ਤੋਂ ਭੈੜਾ ਪਾਪ ਹੈ ਜੋ ਤੁਸੀਂ ਕਰ ਸਕਦੇ ਹੋ। ਬੁੱਧ ਨੇ ਕਿਹਾ ਸੀ। ਇਹ ਸਾਰੇ ਲੋਕ - ਉਹ ਸਾਰੇ ਮਰਦ ਹਨ, ਉਹ ਸਾਰੇ ਮਰਦ ਹਨ! ਕੁਝ ਬਹੁਤ ਮੁਕਾਬਲੇਬਾਜ਼ ਨਰ ਪ੍ਰਜਾਤੀਆਂ ਹਨ, ਉਹ ਔਰਤਾਂ ਨਾਲੋਂ ਵਧੇਰੇ ਮੁਕਾਬਲੇਬਾਜ਼ ਹੁੰਦੇ ਹਨ। ਜੇ ਮੈਂ ਤੁਹਾਨੂੰ ਇਹ ਦੱਸਣ ਤੋਂ ਬਚ ਸਕਦੀ ਕਿ ਮੈਂ ਇੱਕ ਬੁੱਧ ਹਾਂ, ਤਾਂ ਮੈਂ ਜ਼ਰੂਰ ਕਰਨਾ ਸੀ, ਕਿਉਂਕਿ ਮੈਨੂੰ ਪਤਾ ਹੈ ਕਿ ਮੈਨੂੰ ਲੋਕਾਂ ਨੂੰ ਇਹ ਦੱਸਣਾ ਪਸੰਦ ਨਹੀਂ ਹੈ ਕਿ ਮੈਂ ਕੌਣ ਹਾਂ। ਬਸ ਸਤਿਗੁਰੂ ਪਹਿਲਾਂ ਹੀ ਕਾਫ਼ੀ ਚੰਗਾ ਹੈ, ਤਾਂ ਜੋ ਤੁਸੀਂ ਆਮ ਵਾਂਗ ਰਹਿ ਸਕੋ, ਅਤੇ ਲੋਕ ਤੁਹਾਡੇ ਪ੍ਰਤੀ ਵਧੇਰੇ ਆਮ ਵਾਂਗ ਪ੍ਰਤੀਕਿਰਿਆ ਕਰਦੇ ਹਨ। ਭਗਵਾਨ ਯਿਸੂ ਨੇ ਕਿਹਾ ਸੀ ਕਿ ਉਹ ਪ੍ਰਮਾਤਮਾ ਦਾ ਪੁੱਤਰ ਹੈ, ਅਤੇ ਇਸ ਤਰਾਂ ਉਹ ਜ਼ਿਆਦਾ ਦੇਰ ਤੱਕ ਜੀਅ ਨਹੀਂ ਸਕਦਾ ਸੀ। ਮੈਂ ਇਸ ਸਾਰੀ ਈਰਖਾ ਅਤੇ ਮੁਕਾਬਲੇਬਾਜ਼ੀ ਤੋਂ ਜਾਣੂ ਹਾਂ। ਇਹ ਮਜ਼ਾਕੀਆ ਹੈ, ਸੱਚਮੁੱਚ, ਇਹ ਸੱਚਮੁੱਚ ਇਸ ਤਰਾਂ ਹੀ ਨਿਕਲਦਾ ਹੈ।

ਤੁਸੀਂ ਸ਼ੈਤਾਨੀ ਹਸਤੀ ਦੇ ਥੋੜ੍ਹੇ ਜਿਹੇ ਨੀਵੇਂ ਜਾਂ ਉੱਚੇ ਪੱਧਰ ਦੇ ਹੋ ਸਕਦੇ ਹੋ, ਫਿਰ ਤੁਹਾਡੇ ਕੋਲ ਇੱਥੇ ਅਤੇ ਉੱਥੇ ਥੋੜ੍ਹੀ ਜਿਹੀ ਜਾਦੂਈ ਸ਼ਕਤੀ ਹੋ ਸਕਦੀ ਹੈ, ਅਤੇ ਹੋ ਸਕਦਾ ਹੈ ਕਿ ਇਸ ਕਰਕੇ ਲੋਕ ਤੁਹਾਡੇ 'ਤੇ ਵਿਸ਼ਵਾਸ ਕਰਦੇ ਹਨ ਅਤੇ ਤੁਹਾਡਾ ਅਨੁਸਰਨ ਕਰਦੇ ਹਨ, ਕਿਉਂਕਿ ਉਹ ਕਿਸੇ ਵੀ ਚੀਜ਼ ਲਈ ਬਹੁਤ ਬੇਤਾਬ ਹਨ। ਪਰ ਬੁੱਧ ਇਸ ਤਰਾਂ ਦੇ ਹੱਥਾਂ ਅਤੇ ਪੈਰਾਂ ਦੀਆਂ ਹਰਕਤਾਂ ਨਹੀਂ ਸਿਖਾਉਂਦੇ। ਇਹ ਬਾਅਦ ਵਿੱਚ ਹੈ ਜਦੋਂ ਉਨ੍ਹਾਂ ਨੇ ਇਸਨੂੰ ਭਾਰਤੀ ਯੋਗਾ-ਜਿਮ ਪ੍ਰਣਾਲੀ ਤੋਂ ਸ਼ਾਮਲ ਕੀਤਾ। ਸੋ ਹੋ ਸਕਦਾ ਹੈ ਕਿ ਉਹ ਕੁਝ ਹਿਲਾਉਣ, ਜਾਂ ਕੁਝ ਕੁੰਗ ਫੂ ਸਿੱਖਣ। ਪਰ ਇਹ ਤੁਹਾਨੂੰ ਬੁੱਧਵਾਦ ਵੱਲ ਨਹੀਂ ਲਿਜਾਵੇਗਾ।

ਬਸ ਕੁਆਨ ਯਿਨ ਵਿਧੀ, ਅੰਦਰੂਨੀ (ਸਵਰਗੀ) ਸਦੀਵੀ ਸੰਗੀਤ, ਵਾਈਬੇਰਸ਼ਨ ਸੰਪੂਰਨ ਸਤਿਗੁਰੂ ਦੀ ਸ਼ਕਤੀ ਦੁਆਰਾ ਨਿਰਦੇਸ਼ਤ, ਜੋ ਤੁਹਾਨੂੰ ਬੁੱਧਵਾਦ ਵੱਲ ਲੈ ਜਾਵੇਗੀ, ਜਾਂ ਘੱਟੋ ਘੱਟ ਅਰਹੰਤ ਜਾਂ ਕਿਸੇ ਹੇਠਲੇ ਦੇਵਤੇ ਵੱਲ, ਅਤੇ ਫਿਰ ਹੌਲੀ ਹੌਲੀ ਉੱਪਰ ਜਾਵੋਂਗੇ। ਬੁੱਧ ਇਹ ਕਹਿੰਦੇ ਹਨ। ਕੁਆਨ ਯਿਨ ਬੋਧੀਸਤਵ ਇਹ ਕਹਿੰਦੇ ਹਨ। ਬਹੁਤ ਸਾਰੇ ਸੂਤਰਾਂ ਵਿੱਚ, ਇਹ ਸਭ ਕੁਆਨ ਯਿਨ ਵਿਧੀ ਦਾ ਜ਼ਿਕਰ ਕੀਤਾ ਗਿਆ ਹੈ। ਸੁਰੰਗਾਮਾ ਸੂਤਰ ਵਿੱਚ, ਫਾਮ ਫੂ ਮੋਨ ਵਿੱਚ, ਪੁ ਮੈਨ ਪਿਨ, ਮੈਨੂੰ ਲੱਗਦਾ ਹੈ ਕਿ ਇਸਨੂੰ ਲੋਟਸ ਸੂਤਰ ਵੀ ਕਿਹਾ ਜਾਂਦਾ ਹੈ, ਸਾਰੇ ਇਸ ਤਰਾਂ ਜ਼ਿਕਰ ਕਰਦੇ ਹਨ; ਕਿ ਕੁਆਨ ਯਿਨ ਵਿਧੀ, ਅੰਦਰੂਨੀ (ਸਵਰਗੀ) ਰੌਸ਼ਨੀ, ਅੰਦਰਲੀ ਸਦੀਵੀ (ਸਵਰਗੀ) ਰੌਸ਼ਨੀ, ਅੰਦਰੂਨੀ ਸਦੀਵੀ (ਸਵਰਗੀ) ਆਵਾਜ਼, ਜੋ ਤੁਹਾਨੂੰ ਘਰ ਲੈ ਜਾਵੇਗਾ। ਇਹ ਨਹੀਂ ਕਿ ਤੁਸੀਂ ਇਸਨੂੰ ਸੁਣਨ ਲਈ ਕੰਨਾਂ ਦੀ ਵਰਤੋਂ ਕਰਦੇ ਹੋ, ਇਹ ਨਹੀਂ ਕਿ ਤੁਸੀਂ ਇਸਨੂੰ ਦੇਖਣ ਲਈ ਅੱਖਾਂ ਦੀ ਵਰਤੋਂ ਕਰਦੇ ਹੋ, ਪਰ ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਬ੍ਰਹਿਮੰਡ ਦੇ ਉੱਚੇ ਖੇਤਰ ਵਿੱਚ ਪ੍ਰਵੇਸ਼ ਕਰਦੇ ਹੋ।

"ਤੁਸੀਂ ਜਿਹੜੇ ਵਧੇਰੇ ਗਿਆਨ ਸਿਖਣਾ ਚਾਹੁੰਦੇ ਹੋ, ਉਹ ਜਿਹੜੇ ਗਿਆਨਵਾਨ ਹੋਏ ਹਨ ਸ਼ਰਤਾਂ ਨਾਲ, ਅਤੇ ਉਹ ਜਿਹੜੇ ਆਵਾਜ-ਸੁਣਨ ਵਾਲੇ ਹਨ ਹੁਣ ਆਪਣੇ ਮਨਾਂ ਨੂੰ ਬਦਲ ਲਿਆ ਪੈਰਵੀ ਕਰਨ ਲਈ ਪ੍ਰਾਪਤੀ ਪਰਮ ਬੁਧੀ ਦੀ, ਲਾਸਾਨੀ, ਅਸਚਰਜ ਗਿਆਨ ਪ੍ਰਾਪਤੀ ਦੀ।" - ਸੂਰੰਗਾਮਾ ਸੂਤਰ

"ਮੈਂ ਹੁਣ ਅਰਪਣ ਕਰਦਾ ਹਾਂ ਸੰਸਾਰ ਦੇ ਸਤਿਕਾਰਤ ਨੂੰ ਕਿ ਸਾਰੇ ਬੁਧ ਇਸ ਸੰਸਾਰ ਵਿਚ ਪ੍ਰਗਟ ਹੋਣ ਸਿਖਾਉਣ ਲਈ ਸਭ ਤੋਂ ਮੁਨਾਸਿਬ ਢੰਗ ਜਿਸ ਵਿਚ ਸ਼ਾਮਲ ਹੈ ਵਰਤਣੀ ਸਭ ਪਾਸੇ ਪਸਰੀ ਹੋਈ ਆਵਾਜ। ਸਮਾਧੀ ਦੀ ਅਵਸਥਾ ਅਨੁਭਵ ਕੀਤੀ ਜਾ ਸਕਦੀ ਹੈ ਸੁਣਨ ਦੇ ਸਾਧਨ ਦੁਆਰਾ। [...] ਆਨੰਦਾ ਅਤੇ ਤੁਸੀਂ ਸਾਰੇ ਜਿਹੜੇ ਸੁਣਦੇ ਹੋ ਇਥੇ ਤੁਹਾਨੂੰ ਚਾਹੀਦਾ ਹੈ ਆਪਣੀ ਸੁਣਨ ਸ਼ਕਤੀ ਨੂੰ ਅੰਦਰ ਨੂੰ ਮੋੜਨਾ ਆਪਣੇ ਕੁਦਰਤੀ ਸੁਭਾਅ ਨੂੰ ਸੁਣਨ ਲਈ ਜਿਹੜਾ ਇਕਲਾ ਪ੍ਰਾਪਤ ਕਰਦਾ ਹੈ ਪਰਮ ਬੁਧੀ । ਉਸ ਹੈ ਜਿਵੇਂ ਗਿਆਨ ਪ੍ਰਾਪਤੀ ਜਿਤੀ ਜਾਂਦੀ ਹੈ। ਉਤਨੇ ਬੁਧ ਦਾਖਲ ਹੋਏ ਹਨ ਜਿਤਨੀ ਗੰਗਾ ਦੀ ਰੇਤ ਹੈ ਇਸ ਇਕੋ ਰਾਹ ਉਤੇ ਨਿਰਵਾਨਾ ਨੂੰ। ਸਾਰੇ ਅਤੀਤ ਦੇ ਤਥਾਗਤਾ ਨੇ ਇਸ ਵਿਧੀ ਨਾਲ ਹਾਸਲ ਕੀਤਾ ਹੈ। ਸਾਰੇ ਬੋਧੀਸਾਤਵਾ ਹੁਣ ਦਾਖਲ ਹੁੰਦੇ ਹਨ ਇਸ ਸਿਧੀ ਵਿਚ। ਸਾਰੇ ਜਿਹੜੇ ਅਭਿਆਸ ਕਰਨ ਭਵਿਖ ਵਿਚ ਉਨਾਂ ਨੂੰ ਨਿਰਭਰ ਹੋਣਾ ਚਾਹੀਦਾ ਹੈ ਇਸ ਧਰਮ ਉਤੇ।"

ਸਮਾਧੀ ਦਾ ਅਰਥ ਹੈ ਇੱਕ ਡੂੰਘੀ ਧਿਆਨ, ਮੈਡੀਟੇਸ਼ਨ ਦੀ ਅਵਸਥਾ। ਨਿਰਵਾਣ ਦਾ ਅਰਥ ਹੈ ਸਭ ਤੋਂ ਉੱਚਾ ਸਵਰਗ। ਤਥਾਗਤ ਦਾ ਅਰਥ ਹੈ ਬੁੱਧ। ਬੋਧੀਸਤਵ ਦਾ ਅਰਥ ਹੈ ਅਧਿਆਤਮਿਕ ਅਭਿਆਸੀ। ਧਰਮ ਦਾ ਅਰਥ ਹੈ ਸੱਚੀ ਸਿੱਖਿਆ। ~ ਸੁਰੰਗਾਮਾ ਸੂਤਰ

ਇਹ ਇਸ ਤਰਾਂ ਨਹੀਂ ਕਿ ਤੁਸੀਂ ਤੁਰੰਤ ਬੁੱਧ ਬਣ ਸਕਦੇ ਹੋ, ਭਾਵੇਂ ਜੇਕਰ ਤੁਸੀਂ ਉਸ ਵਿਧੀ ਦਾ ਅਭਿਆਸ ਕਰਦੇ ਹੋ। ਤੁਸੀਂ ਸ਼ਾਇਦ ਬੋਧੀਸਤਵ ਬਣ ਸਕਦੇ ਹੋ, ਦੂਜਿਆਂ ਦੀ ਮਦਦ ਕਰਨ ਦੀ ਸ਼ਕਤੀ ਰੱਖ ਸਕਦੇ ਹੋ, ਪਰ ਜਦੋਂ ਤੁਸੀਂ ਉਸ ਤੱਕ ਵੀ ਨਹੀਂ ਪਹੁੰਚੇ ਹੋ ਤਾਂ ਸ਼ੇਖੀ ਨਹੀਂ ਮਾਰ ਸਕਦੇ। ਜੇਕਰ ਤੁਹਾਡੇ ਕੋਲ ਅਨੁਯਾਈ ਹਨ, ਤਾਂ ਇਹ ਤੁਹਾਡੇ ਲਈ ਚੰਗਾ ਹੈ, ਪਰ ਤੁਸੀਂ ਸ਼਼ੇਖੀ ਨਹੀਂ ਮਾਰ ਸਕਦੇ ਕਿ ਤੁਸੀਂ ਇਕ ਬੁੱਧ ਹੋ, ਅਤੇ ਆਪਣੇ ਅਨੁਯਾਈਆਂ ਨੂੰ ਇਹ ਕਹਿਣ ਨਹੀਂ ਦੇ ਸਕਦੇ ਕਿ ਤੁਸੀਂ ਇਕ ਬੁੱਧ ਹੋ, ਕਿਉਂਕਿ ਇਹ ਤੁਹਾਡੇ ਲਈ ਅਤੇ ਉਨ੍ਹਾਂ ਲਈ ਮਾੜੇ ਕਰਮ ਪੈਦਾ ਕਰੇਗਾ।

ਮੇਰੇ ਪ੍ਰਮਾਤਮਾ, ਲੋਕ ਮੈਨੂੰ ਇੰਨਾ ਪਰੇਸ਼ਾਨ ਕਿਉਂ ਕਰਦੇ ਹਨ, ਜਿਸ ਕਰਕੇ ਮੈਨੂੰ ਉਨ੍ਹਾਂ ਨੂੰ ਅਜਿਹੀਆਂ ਬੁਨਿਆਦੀ ਗੱਲਾਂ ਸਿਖਾਉਣੀਆਂ ਪੈਂਦੀਆਂ ਹਨ, ਜੋ ਕਿ ਬੋਧੀ ਸੂਤਰਾਂ ਵਿੱਚ ਪਹਿਲਾਂ ਹੀ ਦੱਸੀਆਂ ਗਈਆਂ ਹਨ। ਅਤੇ ਬਾਈਬਲ ਵਿੱਚ ਵੀ, ਇਹ ਇਹਨਾਂ ਸਾਰੇ ਅੰਦਰੂਨੀ (ਸਵਰਗੀ) ਰੌਸ਼ਨੀ ਅਤੇ ਆਵਾਜ਼ ਦਾ ਜ਼ਿਕਰ ਕਰਦਾ ਹੈ।

"ਸ਼ੁਰੂ ਵਿਚ ਸ਼ਬਦ ਸੀ, ਅਤੇ ਸ਼ਬਦ ਪ੍ਰਮਾਤਮਾ ਦੇ ਨਾਲ ਸੀ, ਅਤੇ ਸ਼ਬਦ ਪ੍ਰਮਾਤਮਾ ਸੀ।" - ਪਵਿਤਰ ਬਾਈਬਲ, ਜੌਨ 1;1

"ਲਵੋ ਟੋਪੀ ਮੁਕਤੀ ਦੀ ਅਤੇ ਰੂਹ ਦੀ ਤਲਵਾਰ, ਜੋ ਪ੍ਰਮਾਤਮਾ ਦਾ ਸ਼ਬਦ ਹੈ।" - ਪਵਿਤਰ ਬਾਈਬਲ, ਅਫੀਸ਼ੀਅਨਜ 6:17

"ਅਤੇ ਮੈਂ ਸੁਣੀ ਇਕ ਆਵਾਜ ਸਵਰਗ ਤੋਂ ਗੁੰਜ ਵਰਗੀ ਤੇਜ ਵਗਦੇ ਪਾਣੀ ਦੀ ਅਤੇ ਇਕ ਉਚੀ ਕੜਕਦੀ ਬਿਜਲੀ ਵਰਗੀ। ਆਵਾਜ ਜੋ ਮੈਂ ਸੁਣੀ ਸੀ ਉਵੇਂ ਸੀ ਜਿਵੇਂ ਕਿ ਦਿਲਰੁਬਾ ਵਜਾਉਣ ਵਾਲੇ ਆਪਣੇ ਦਿਲਰੁਬਾ ਵਜਾ ਰਹੇ ਹੋਣ।" - ਪਵਿਤਰ ਬਾਈਬਲ, ਇਲਹਾਮ 14:2

ਜਦੋਂ ਪ੍ਰਮਾਤਮਾ ਮੂਸਾ ਨੂੰ ਪ੍ਰਗਟ ਹੋਇਆ, ਤਾਂ ਸਾਰੀ ਝਾੜੀ ਅੱਗ ਵਰਗੀ ਦਿਖਾਈ ਦਿੱਤੀ, ਪਰ ਝਾੜੀ ਸੜ ਨਹੀਂ ਗਈ, ਕਿਉਂਕਿ ਇਹ ਅਸਲੀ ਅੱਗ ਨਹੀਂ ਹੈ, ਇਹ ਸਿਰਫ਼ ਰੌਸ਼ਨੀ ਹੈ। ਅਤੇ ਪੁਰਾਣੇ ਸਮੇਂ ਵਿੱਚ, ਭਾਸ਼ਾ ਦੀ ਘਾਟ (ਕਾਰਨ), ਅਤੇ ਕਿਉਂਕਿ ਇਹ ਅੱਗ ਦੀ ਝਾੜੀ ਵਾਂਗ ਦਿਖਾਈ ਦਿੰਦੀ ਸੀ, ਸੋ ਉਨ੍ਹਾਂ ਨੇ ਕਿਹਾ, "ਇਹ ਇੱਕ ਅੱਗ ਦੀ ਝਾੜੀ ਹੈ।" ਪਰ ਇਹ ਅੱਗ ਨਹੀਂ ਹੈ। ਕਿਹੜੀ ਅੱਗ ਝਾੜੀ ਨੂੰ ਨਹੀਂ ਸਾੜਦੀ? ਅਸੀਂ ਸਾਰੇ ਜਾਣਦੇ ਹਾਂ। ਅਸੀਂ ਕੁਆਨ ਯਿਨ ਵਿਧੀ ਦਾ ਅਭਿਆਸ ਕਰਦੇ ਹਾਂ। ਅਸੀਂ (ਅੰਦਰੂਨੀ ਸਵਰਗੀ) ਰੌਸ਼ਨੀ ਅਤੇ ਆਵਾਜ਼ ਨੂੰ ਜਾਣਦੇ ਹਾਂ। ਜਿਸਨੂੰ ਤੁਸੀਂ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। ਜਿਸਨੂੰ ਤੁਸੀਂ ਆਪਣੇ ਕੰਨਾਂ ਨਾਲ ਨਹੀਂ ਸੁਣ ਸਕਦੇ। ਕਿਉਂਕਿ ਜੋ ਕੁਝ ਵੀ ਤੁਸੀਂ ਭਰਮ-ਭਰੀਆਂ ਅੱਖਾਂ ਨਾਲ ਦੇਖ ਅਤੇ ਸੁਣ ਸਕਦੇ ਹੋ, ਇਸ ਭਰਮ-ਭਰੇ ਸਰੀਰ ਤੋਂ, ਭਰਮ-ਭਰੇ ਕੰਨਾਂ ਤੋਂ - ਉਹ ਸਭ ਨਕਲੀ ਹਨ। ਅਤੇ ਜੇਕਰ ਤੁਸੀਂ ਸੱਚਮੁੱਚ ਸ਼ਾਨਦਾਰ, ਸੂਰਜ ਦੀ ਰੌਸ਼ਨੀ ਨਾਲੋਂ ਵਧੇਰੇ ਚਮਕਦਾਰ ਨਹੀਂ ਦੇਖਦੇ, ਅਤੇ ਤੁਸੀਂ ਸਿਰਫ਼ ਕੁਝ ਮੱਧਮ ਰੌਸ਼ਨੀ ਦੇਖਦੇ ਹੋ, ਤਾਂ ਇਹ ਅਸਲ ਰੌਸ਼ਨੀ ਨਹੀਂ ਹੈ। ਇਹ ਐਸਟਰਲ, ਸੂਖਮ ਪੱਧਰ ਤੋਂ ਰੌਸ਼ਨੀ ਹੈ, ਨਰਕ ਤੋਂ ਵੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (3/15)
1
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-19
3762 ਦੇਖੇ ਗਏ
2
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-20
2742 ਦੇਖੇ ਗਏ
3
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-21
2381 ਦੇਖੇ ਗਏ
4
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-22
2301 ਦੇਖੇ ਗਏ
5
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-23
2133 ਦੇਖੇ ਗਏ
6
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-24
2208 ਦੇਖੇ ਗਏ
7
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-25
2046 ਦੇਖੇ ਗਏ
8
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-26
1914 ਦੇਖੇ ਗਏ
9
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-27
1871 ਦੇਖੇ ਗਏ
10
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-28
1748 ਦੇਖੇ ਗਏ
11
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-29
1641 ਦੇਖੇ ਗਏ
12
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-06-30
1438 ਦੇਖੇ ਗਏ
13
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-01
1308 ਦੇਖੇ ਗਏ
14
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-02
1264 ਦੇਖੇ ਗਏ
15
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-03
943 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-07-04
147 ਦੇਖੇ ਗਏ
1:26

ਸੱਚਾ ਪਿਆਰ

910 ਦੇਖੇ ਗਏ
ਸ਼ਾਰਟਸ
2025-07-03
910 ਦੇਖੇ ਗਏ
ਧਿਆਨਯੋਗ ਖਬਰਾਂ
2025-07-03
604 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2025-07-03
269 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2025-07-03
943 ਦੇਖੇ ਗਏ
ਸ਼ਾਰਟਸ
2025-07-02
806 ਦੇਖੇ ਗਏ
ਧਿਆਨਯੋਗ ਖਬਰਾਂ
2025-07-02
912 ਦੇਖੇ ਗਏ
35:57
ਧਿਆਨਯੋਗ ਖਬਰਾਂ
2025-07-02
146 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-07-02
147 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ